Akaal Bunga – 28-11-25

ਅਕਾਲ ਬੁੰਗਾ

ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਬਿਲਕੁਲ ਸਾਹਮਣੇ ਅਕਾਲ ਬੁੰਗਾ ਹੈ ਜਿਥੇ ਖਲੋ ਕੇ ਨੌਜੁਆਨ ਗੁਰੂ-ਗੁਰੂ ਗੋਬਿੰਦ ਰਾਇ (ਸਿੰਘ) ਨੇ ਹਾਜ਼ਰ ਜਨ ਸਮੂਹ ਨੂੰ ਸੰਬੋਧਨ ਕੀਤਾ ਅਤੇ ਧੀਰਜ ਦਿਤਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਹੁਣ ਜ਼ਾਲਮ ਅਤੇ ਜ਼ੁਲਮ ਨੂੰ ਠਲ੍ਹ ਪਾਉਣ ਵਾਸਤੇ ਸ਼ਕਤੀ ਦੀ ਵਰਤੋਂ ਜ਼ਰੂਰੀ ਹੋ ਗਈ ਹੈ। ਅਕਾਲ ਬੁੰਗਾ ਦੀਆਂ ਕੰਧਾਂ ਅਤੇ ਛੱਤਾਂ ਉਪਰ ਅਠਾਰ੍ਹਵੀਂ ਸਦੀ ਦੇ ਪਿਛਲੇਰੇ ਅੱਧ ਅਤੇ ਉਨ੍ਹੀਵੀਂ ਸਦੀ ਦੇ ਕੁਝ ਕੰਧਚਿੱਤਰ ਹਨ ਜੋ ਸਮੇਂ ਦੀ ਮਾਰ ਕਾਰਨ ਹੁਣ ਬਹੁਤ ਮੱਧਮ ਪੈ ਚੁਕੇ ਹਨ। ਅਕਾਲ ਬੁੰਗੇ ਵਾਲਾ ਹਿੱਸਾ ਪੁਰਾਨੀਆਂ ਨਾਨਕ ਸ਼ਾਹੀ ਇੱਟਾਂ ਦਾ ਬਣਿਆ ਹੋਇਆ ਹੈ। ਜਿਸ ਥਾਂ ਤੇ ਖਲੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਧੀਰਜ ਅਤੇ ਉਪਦੇਸ਼ ਦਿਤਾ ਸੀ ਉਸ ਥਾਂ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।